ਗਾਇਕ ਸੁਰਜੀਤ ਭੁੱਲਰ ਤੇ ਬਿੱਟੂ ਚੀਮਾ ਲੈ ਕੇ ਆ ਰਹੇ ਹਨ ਨਵਾਂ ਗਾਣਾ Jatt Yuvraj New Punjabi Song


ਗਾਇਕ ਸੁਰਜੀਤ ਭੁੱਲਰ ਤੇ ਬਿੱਟੂ ਚੀਮਾ ਦਾ ਨਵਾਂ ਗਾਣਾ ਆ ਰਿਹਾ ਹੈ । ‘ਜੱਟ ਯੁਵਰਾਜ’ ਟਾਈਟਲ ਹੇਠ ਰਿਲੀਜ਼ ਕੀਤੇ ਜਾਣ ਵਾਲੇ ਇਸ ਗਾਣੇ ਦਾ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਤੇ ਵਰਲਡ ਵਾਈਡ 23 ਸਤੰਬਰ ਨੂੰ ਪ੍ਰੀਮੀਅਰ ਕੀਤਾ ਜਾਵੇਗਾ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਮਿਊਜ਼ਿਕ ਮਿਕਸ ਸਿੰਘ ਨੇ ਤਿਆਰ ਕੀਤਾ ਹੈ ਜਦੋਂ ਕਿ ਬੋਲ ਬਿੱਟੂ ਚੀਮਾ ਨੇ ਲਿਖੇ ਹਨ ।
ਗੀਤ ਦੀ ਵੀਡੀਓ ਅਲੀ ਖ਼ਾਨ ਦੇ ਨਿਰਦੇਸ਼ਨ ਹੇਠ ਬਣਾਈ ਗਈ ਹੈ । ਗਾਇਕ ਸੁਰਜੀਤ ਭੁੱਲਰ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ ।

ਸਫਾਰੀ, ਮੇਰੀ ਵੰਗ ਟੁੱਟ ਗਈ ਸਮੇਤ ਹੋਰ ਬਹੁਤ ਸਾਰੇ ਗਾਣੇ ਅੱਜ ਵੀ ਡੀਜੇ ਦੀ ਸ਼ਾਨ ਬਣਦੇ ਹਨ ।ਗਾਇਕ ਸੁਰਜੀਤ ਭੁੱਲਰ ਤੇ ਬਿੱਟੂ ਚੀਮਾ ਦੇ ਇਸ ਗਾਣੇ ਦਾ ਉਹਨਾਂ ਦੇ ਪ੍ਰਸ਼ੰਸਕ ਲੰਮੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ।

Post a comment

0 Comments